Monday, October 18, 2010


ਹੈਲੋ...
ਮੈਂ ਰਾਵਣ ਬੋਲਦਾ ਹਾਂ...

ਕਿਉਂ ਕੀ ਹਾਲ ਹੈ....?
ਗਰਮੀ ਬਹੁਤ ਹੈ
ਜੁਕਾਮ ਵੀ ਹੈ
ਅੱਖਾਂ ਵੀ ਬਹੁਤ ਮੱਚ ਰਹੀਆਂ ਨੇ
ਪਤਾ ਨਹੀਂ ਕੀ ਹੋ ਗਿਆ........?
ਮੈਨੂੰ ਪਤੈ...
ਕੱਲ ਮੈਨੂੰ ਸਾੜਿਆ ਸੀ ਨਾ...
ਮੈਨੂੰ..... ਮਤਲਬ.....
ਭੁੱਲ ਗਿਆ ਇੱਕ ਦਿਨ ਵਿਚ
ਜਿਸ ਨੂੰ ਹਰ ਸਾਲ ਸਾੜਦਾ ਹੈਂ...
ਪਰ ਮੈਂ ਨਾ ਮਰਦਾ ਹਾਂ
ਨਾ ਸੜਦਾ ਹਾਂ
ਕਿਉਂਕਿ ਮੈਂ ਤਾਂ ਤੇਰੇ ਅੰਦਰ ਹੀ ਹਾਂ
ਹਾਂ, ਤੂੰ ਜਰੂਰ ਮਰੇਂਗਾ
ਧੂੰਆਂ... ਪਟਾਕੇ... ਧੂੜ... ਧੱਕੇ....
ਖੰਘ... ਜੁਕਾਮ... ਦਮਾ.... ਅਟੈਕ....
ਕਿੰਨਾ ਕੁੱਝ ਸਹੇੜ ਲਿਆ ਤੂੰ
ਮੈਨੂੰ ਮਾਰਦੇ ਮਾਰਦੇ
ਹੁਣ ਮਰੇਂਗਾ ਤੂੰ....
ਮੇਰੇ ਕਰਕੇ ਨਹੀਂ..
ਅਪਣੇ ਕਰਕੇ
ਹਾ...ਹਾ...ਹਾ....

1 comment:

  1. ਪ੍ਰਦੂਸ਼ਣ ਦੀ ਰੋਕਥਾਮ ਲਈ ਸੁਨੇਹਾ ਬਹੁਤ ਵਧੀਆ ਹੈ ਅਤੇ ਜੀਵਨ ਦੇ ਮਿਆਰਾਂ ਵਾਸਤੇ ਚੰਗੀ ਹਿਦਾਇਤ ਹੈ।

    ReplyDelete