Sunday, October 17, 2010


ਰਾਵਣ

ਮੁਆਫ ਕਰੀਂ ਯਾਰ

ਜਿੰਨੇ ਸਿਰ ਤੇਰੇ ਹਨ

ਉੱਨੇ ਹੀ ਮੇਰੇ ਹਨ

ਬੱਸ ਮੇਰੇ ਦਿਸਦੇ ਨਹੀਂ ਹਨ.....

ਫਿਰ ਵੀ ਮੈਂ ਤੈਨੂੰ ਜਲਾ ਰਿਹਾ ਹਾਂ

ਕੱਲ ਕੋਈ ਮੈਨੂੰ ਵੀ ਜਲਾਏਗਾ

ਤੇਰੇ ਮੇਰੇ ਵਿਚ ਕੋਈ ਫਰਕ ਨਹੀਂ ਹੈਂ

ਮੁਆਫ ਕਰੀਂ ਯਾਰ.........

No comments:

Post a Comment