ਸੁਣੋ ਕੱਲ ਦੇ ਨਵਿਓਂ ਵਾਰਸੋ, ਸਾਡੇ ਜਖ਼ਮ ਨੇ ਅਜੇ ਹਰੇ
ਇਸ ਨਸ਼ਿਆਂ ਵਾਲੇ ਜਿੰਨ ਤੋਂ , ਖੌਰੇ ਕਿੰਨੇ ਲੋਕ ਮਰੇ
ਕਈ ਜਿਉਂਦੇ ਲਾਸ਼ਾਂ ਬਣ ਗਏ, ਚਾਅ ਕਬਰੀਂ ਦਫ਼ਨ ਕਰੇ
ਇਹ ਦਗਦੇ ਸੂਰਜ ਖਾ ਗਿਆ, ਦਿਨ ਕਲ੍ਹ ਦਾ ਕਦੋਂ ਚੜ੍ਹੇ
ਅਸੀਂ ਜੰਗਾਂ ਲੜੇ ਬਥੇਰੀਆਂ, ਦੱਸੋ ਇਹ ਜੰਗ ਕੌਣ ਲੜੇ
ਦੱਸੋ ਇਹ ਜੰਗ ਕੌਣ ਲੜੇ.........?
ਦੱਸੋ ਇਹ ਜੰਗ ਕੌਣ ਲੜੇ.........?
No comments:
Post a Comment